‘ਪੱਛਮੀ ਨਾਰੀਵਾਦ ਦੀ ਤੁਲਨਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਨਾਰੀਵਾਦ’’

.

.

ਕਲਗੀਧਰ ਟਰੱਸਟ ਅਤੇ ਬ੍ਰਹਮ ਗਿਆਨੀ ਬਾਬਾ ਇਕਬਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਲੈਕਚਰ ਲੜ੍ਹੀ ਦੇ ਤਹਿਤ ‘ਪੱਛਮੀ ਨਾਰੀਵਾਦ ਦੀ ਤੁਲਨਾ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲਾ ਨਾਰੀਵਾਦ’ ਵਿਸ਼ੇ ‘ਤੇ ਮੈਡਮ ਪ੍ਰਭਜੋਤ ਕੌਰ ਹੋਰਾਂ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਮੈਡਮ ਨੇ ਆਪਣੇ ਲੈਕਚਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਲਗੀਧਰ ਟਰੱਸਟ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਹਵਾਲੇ ਨਾਲ ਜਿੱਥੇ ਸੰਸਥਾ ਦੇ ਕਾਰਜ ਦੀ ਸਲਾਹੁਤਾ ਕੀਤੀ ਉੱਥੇ ਉਹਨਾਂ ਨੇ ਇਟਰਨਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੁਆਰਾ ਆਯੋਜਿਤ ਕੀਤੇ ਲੈਕਚਰ ਸਬੰਧੀ ਮਾਣ ਮਹਿਸੂਸ ਕੀਤਾ। ਆਪਣੇ ਵਿਸ਼ੇ ਦੀ ਸ਼ੁਰੂਆਤ ਅਧੀਨ ਮੈਡਮ ਨੇ ਪੱਛਮੀ ਦੇਸ਼ਾਂ ਵਿਚ ਨਾਰੀਵਾਦੀ ਵਿਚਾਰਧਾਰਾ ਦੀ ਇਤਿਹਾਸਕ ਰੂਪਰੇਖਾ ਨੂੰ ਬਿਆਨ ਕਰਦਿਆਂ ਕਿਹਾ ਕਿ ਜੋ ਕੁਝ ਪੱਛਮ ਦੀ ਨਾਰੀ ਨੇ ਲੜ੍ਹ( ਸੰਘਰਸ਼) ਕੇ ਹਾਸਲ ਕੀਤਾ ਹੈ ਉਸ ਸਭ ਕੁਝ ਨੂੰ ਸਿੱਖ ਧਰਮ ਨੇ ਪਹਿਲਾਂ ਹੀ ਸਵੀਕ੍ਰਿਤੀ ਦਿੱਤੀ ਹੋਈ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਿੱਖ ਧਰਮ ਦਾ ਸੰਵਿਧਾਨ ਕਰਾਰ ਦਿੰਦਿਆਂ ਆਖਿਆ ਕਿ ਇਹੋ ਹੀ ਸਾਡਾ ਸੰਵਿਧਾਨ ਹੈ ਇਸ ਮੁਤਾਬਿਕ ਜ਼ਿੰਦਗੀ ਬਸਰ ਕਰਨਾ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਹਰਲੇ ਦੇਸ਼ਾਂ ਵੱਲ ਭੱਜਣ ਤੋਂ ਵਰਜਦਿਆਂ ਆਖਿਆ ਕਿ ਸਾਨੂੰ ਇੱਥੇ ਹੀ ਰਹਿ ਕੇ ਆਪਣੀ ਧਰਤੀ ਦੀ ਸੇਵਾ ਕਰਨੀ ਚਾਹੀਦੀ ਹੈ। ਬਾਹਰੀ ਚਕਾਚੌਂਕ ਵਿਚ ਅਸੀਂ ਆਪਣੇ ਪਰਿਵਾਰਾਂ ਤੋਂ ਟੁੱਟਦੇ ਜਾ ਰਹੇ ਹਾਂ। ਪ੍ਰੋਗਰਾਮ ਦੇ ਅਖੀਰ ਵਿਚ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਨੇ ਮੈਡਮ ਪ੍ਰਭਜੋਤ ਕੌਰ ਹੋਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਵਿਸ਼ੇ ਸਬੰਧੀ ਪਕੜ ਦੀ ਖ਼ੂਬ ਤਾਰੀਫ ਕੀਤੀ। ਇਸ ਸਮੁੱਚੇ ਸਮਾਗਮ ਦੌਰਾਨ ਕਾਲਜ ਦੀ ਡੀਨ ਡਾ. ਪੂਰਵੀ ਲੂਨਿਆਲ, ਸਹਾਇਕ ਲਾਇਬਰੇਰੀਅਨ ਡਾ. ਮੀਨਾਕਸ਼ੀ ਗੁਪਤਾ, ਵਿਭਾਗ ਦੇ ਸਾਬਕਾ ਅਸਿਸਟੈਂਟ ਪ੍ਰੋ. ਡਾ. ਰਾਜਵਿੰਦਰ ਕੌਰ, ਸ੍ਰ. ਗੁਰਤੇਜ ਸਿੰਘ, ਇਸਤੋਂ ਇਲਾਵਾ ਮਿਸ ਅਵਨੀਤ ਕੌਰ ਇਤਿਹਾਸ ਵਿਭਾਗ, ਮਿਸ ਪਰਾਚੀ ਸਿੰਘ ਪੌਲੀਟੀਕਲ ਸਾਇੰਸ ਵਿਭਾਗ ਉਚੇਚੇ ਤੌਰ ਤੇ ਹਾਜਰ ਰਹੇ। ਇਸ ਸਮੇਂ ਕਾਲਜ ਦੇ ਵੱਖੋ-ਵੱਖਰੇ ਵਿਭਾਗਾਂ ਦੇ ਲਗਭਗ 90 ਦੇ ਕਰੀਬ ਵਿਦਿਆਰਥੀਆਂ ਸਿਰਕਤ ਕੀਤੀ। 

Gallery