‘ਅਧਿਆਪਕ ਦਿਵਸ ਵਿਸ਼ੇਸ਼ ਅੰਕ’
‘ਅਧਿਆਪਕ ਦਿਵਸ ਵਿਸ਼ੇਸ਼ ਅੰਕ’
‘ਅਧਿਆਪਕ ਦਿਵਸ ਵਿਸ਼ੇਸ਼ ਅੰਕ’
ਭਾਈ ਵੀਰ ਸਿੰਘ ਸਾਹਿਤ ਕਲੱਬ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ ਵੱਲੋਂ ਮਿਤੀ 24-09-2024 ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਕੰਧ ਪਤ੍ਰਿਕਾ ਦਾ 16ਵਾਂ ਅੰਕ ‘ਅਧਿਆਪਕ ਦਿਵਸ ਵਿਸ਼ੇਸ਼ ਅੰਕ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਅਕਾਲ ਕਾਲਜ ਆਫ ਆਰਟਸ ਐਂਡ ਸੋਸ਼ਲ ਸ਼ਾਇੰਸਜ਼ ਦੇ ਡੀਨ ਡਾ. ਪੂਰਵੀ ਲੂਨਿਆਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਇਸ ਅੰਕ ਨੂੰ ਬਣਾਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਤੇ ਅੱਗੇ ਤੋਂ ਵੀ ਇਸੇ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਵੀ ਹਾਜ਼ਰ ਰਹੇ। ਉਨ੍ਹਾਂ ਦੀ ਯੋਗ ਅਗਵਾਈ ਸਦਕਾ ਇਸ ਅੰਕ ਨੂੰ ਡਾ. ਮਨਪ੍ਰੀਤ ਬਾਵਾ ਨੇ ਅੰਤਿਮ ਰੂਪ-ਰੇਖਾ ਦਿੱਤੀ। ਇਸ ਅੰਕ ਨੂੰ ਰਿਲੀਜ ਕਰਨ ਸਮੇਂ ਭਾਈ ਵੀਰ ਸਿੰਘ ਸਾਹਿਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਰਹੇ।