ਪੰਜਾਬੀ ਭਾਸ਼ਾ ਦੀ ਰੁਜ਼ਗਾਰ ਦੇ ਪੱਖ ਤੋਂ ਸੰਭਾਵਨਾ

ਪੰਜਾਬੀ ਭਾਸ਼ਾ ਦੀ ਰੁਜ਼ਗਾਰ ਦੇ ਪੱਖ ਤੋਂ ਸੰਭਾਵਨਾ

ਪੰਜਾਬੀ ਭਾਸ਼ਾ ਦੀ ਰੁਜ਼ਗਾਰ ਦੇ ਪੱਖ ਤੋਂ ਸੰਭਾਵਨਾ

ਪੰਜਾਬੀ ਭਾਸ਼ਾ ਦੀ ਰੁਜ਼ਗਾਰ ਦੇ ਪੱਖ ਤੋਂ ਸੰਭਾਵਨਾ

ਇਟਰਨਲਯੂਨੀਵਰਸਿਟੀ, ਬੜੂਸਾਹਿਬ, ਹਿਮਾਚਲਪ੍ਰਦੇਸ਼ਦੇਅਕਾਲ ਕਾਲਜ ਆਫ਼ ਆਰਟਸ ਐਂਡ ਸੋਸ਼ਲ ਸਾਇੰਸਜ਼ ਕਾਲਜ ਵੱਲੋਂਮਿਤੀ02-8-2025 ਨੂੰ ਇਕਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਵਿਚ ਪੰਜਾਬੀ ਵਿਭਾਗ ਅਸਿਸਟੈਂਟ ਪ੍ਰੋ. ਸ੍ਰ. ਗੁਰਤੇਜ ਸਿੰਘ ਨੇ ਪੰਜਾਬੀ ਭਾਸ਼ਾ ਦੇ ਕੋਰਸਾਂ ਨੂੰ ਪੜ੍ਹਣ ਉਪਰੰਤ ਰੁਜ਼ਗਾਰ ਨੂੰ ਲੈ ਕੇ ਬਣਦੀਆਂ ਸੰਭਾਵਨਾਵਾਂ ਤੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦੀ ਨੌਕਰੀ ਹਾਸਿਲ ਕਰਨ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ। ਲਾਭਾਰਥੀ ਨੇ ਘੱਟੋ-ਘੱਟ ਦਸਵੀਂ ਦੇ ਪੱਧਰ ਦੀ ਪੰਜਾਬੀ ਭਾਸ਼ਾ ਦਾ ਸਰਟੀਫਿਕੇਟ ਜ਼ਰੂਰ ਹਾਸਿਲ ਕੀਤਾ ਹੋਣਾ ਚਾਹੀਦਾ ਹੈ ਤਾਂ ਹੀ ਉਹ ਪੰਜਾਬ ਵਿਚ ਕਿਸੇ ਨੌਕਰੀ ਲਈ ਅਪਲਾਈ ਕਰ ਸਕਦਾ ਹੈ। ਅਧਿਐਨ ਤੇ ਆਧਿਆਪਨ ਦੇ ਪੱਖ ਤੋਂ ਪੰਜਾਬੀ ਭਾਸ਼ਾ ਵਿਚ ਸਕੂਲੀ ਪੱਧਰ ਤੋਂ ਲੈ ਕੇ ਉੱਚ-ਪੱਧਰੀ ਅਦਾਰਿਆਂ ਤੱਕ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਵਿਚ ਚੰਗੀ ਮੁਹਾਰਤ ਹਾਸਿਲ ਕਰਨ ਵਾਲਾ ਵਿਅਕਤੀ ਰੇਡਿਓ, ਟੀ.ਵੀ. ਆਦਿ ਤੇ ਐਂਕਰਿੰਗ ਦੇ ਜ਼ਰੀਏ ਆਪਣਾ ਭਵਿੱਖ ਸੰਵਾਰ ਸਕਦਾ ਹੈ। ਇਲੈਕਟ੍ਰੋਨਿਕ ਮੀਡੀਆ ਤੋਂ ਇਲਾਵਾ ਪ੍ਰਿੰਟ ਮੀਡੀਆ ਦੇ ਖੇਤਰ ਵਿਚ ਵੀ ਰੁਜ਼ਗਾਰ ਦੀਆਂ ਅਥਾਹ ਸੰਭਾਵਾਨਾਵਾਂ ਮੌਜੂਦ ਹਨ। ਇਸ ਖੇਤਰ ਬਾਰੇ ਵੀ ਉਨ੍ਹਾਂ ਨੇ ਵਿਸਥਾਰ ਵਿਚ ਦੱਸਿਆ।

ਇਸਮੌਕੇਤੇਵਿਦਿਆਰਥੀਆਂਨੇਵਿਸ਼ੇਨਾਲਸਬੰਧਿਤਸਵਾਲ-ਜਵਾਬਕੀਤੇਜਿਨ੍ਹਾਂਦਾ ਮੌਕੇ ਤੇ ਹੀਹੱਲ ਕੀਤਾ ਗਿਆ।ਇਸਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋ. ਡਾ. ਮਨਪ੍ਰੀਤ ਬਾਵਾ,ਦੂਸਰੇ ਵਿਭਾਗਾਂ ਦੇ ਮੁਖੀ ਸਾਹਿਬਾਨ ਅਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਕੋਰਸਾਂ ਮੁਤਾਬਿਕ ਭਵਿੱਖ ਵਿਚ ਬਣਨ ਵਾਲੀਆਂ ਸੰਭਾਵਨਾਵਾਂ ਤੇ ਵਿਚਾਰ-ਚਰਚਾ ਕੀਤੀ।