ਨੈਸ਼ਨਲ ਸਪੋਰਟਸ ਡੇ 2025
ਨੈਸ਼ਨਲ ਸਪੋਰਟਸ ਡੇ 2025

ਨੈਸ਼ਨਲ ਸਪੋਰਟਸ ਡੇ 2025
ਇਟਰਨਲਯੂਨੀਵਰਸਿਟੀ,
ਬੜੂਸਾਹਿਬ,
ਹਿਮਾਚਲਪ੍ਰਦੇਸ਼ਦੇ
ਸਪੋਰਟਸ ਕਲੱਬ ਵੱਲੋਂ ਮਿਤੀ 29 ਅਗਸਤ 2025 ਤੋਂ ਲੈ ਕੇ 31 ਅਗਸਤ 2025 ਤੱਕ “ਨੈਸ਼ਨਲ ਸਪੋਰਸਟ ਡੇ”
ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿਚ ਬਾਸਕਿਟਬਾਲ, ਵਾਲੀਬਾਲ, ਲਾਅਨ ਟੈਨਿਸ, ਬੈਡਮਿੰਟਨ,
ਰੱਸਾਕੱਸ਼ੀ ਅਤੇ ਖੋ-ਖੋ ਦੇ ਮੁਕਾਬਲੇ ਰੱਖੇ ਗਏ। ਖਰਾਬ ਮੌਸਮ ਕਾਰਨ ਇਹ ਟੂਰਨਾਮੈਂਟ ਸਿਰਫ਼ ਪਹਿਲੇ
ਦੋ ਦਿਨ ਹੀ ਹੋ ਸਕਿਆ। ਟੂਰਨਾਮੈਂਟ ਵਿਚ ਬਾਸਕਿਟਬਾਲ, ਵਾਲੀਬਾਲ, ਖੋ-ਖੋ ਅਤੇ ਟੈਨਿਸ ਦੇ ਈਵੈਂਟ
ਹੀ ਸੰਪੂਰਨ ਹੋ ਸਕੇ।
ਇਸ ਟੂਰਨਾਮੈਂਟ ਵਿਚ ਅਕਾਲ ਕਾਲਜ ਆਫ਼ ਆਰਟਸ ਐਂਡ
ਸੋਸ਼ਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਕਾਲਜ ਦੇ ਸਪੋਰਟ ਇੰਚਾਰਜ ਸ੍ਰ. ਗੁਰਤੇਜ ਸਿੰਘ ਦੀ ਅਗਵਾਈ ਵਿਚ
ਭਾਗ ਲਿਆ। ਕਾਲਜ ਦੀਆਂ ਦੀਆਂ ਬਾਸਕਿਟਬਾਲ ਅਤੇ ਟੈਨਿਸ ਦੀਆਂ ਟੀਮਾਂ ਨੇ ਗੋਲਡ ਮੈਡਲ ਹਾਸਿਲ ਕੀਤਾ
ਜਦੋਂ ਕਿ ਖੋ-ਖੋ ਅਤੇ ਵਾਲੀਵਾਲ ਦੀਆਂ ਟੀਮਾਂ ਨੇ ਸਿਲਵਰ ਮੈਡਲ ਜਿੱਤਿਆ। ਇਸ ਟੂਰਨਾਮੈਂਟ ਦੇ ਜੇਤੂ
ਖਿਡਾਰੀਆਂ ਨੂੰ ਮਿਤੀ 2-9-2025 ਨੂੰ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਮੈਡਲ ਅਤੇ
ਈ-ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ
ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਜੀ ਨੇ ਇਨ੍ਹਾਂ ਈਵੈਂਟਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ
ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀ
ਜੀਵਨ ਵਿਚ ਖੇਡਾਂ ਦੇ ਮਹੱਤਵ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਡੀਨ ਅਕੈਡਮਿਕ ਅਫੇਅਰ ਡਾ. ਟੀ.ਐਸ
ਬੈਨੀਪਾਲ ਜੀ ਨੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਵੱਧ-ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ। ਉਨ੍ਹਾਂ
ਨੇ ਕਿਹਾ ਕਿ ਇਕ ਚੰਗੇ ਸਰੀਰ ਵਿਚ ਹੀ ਚੰਗੇ ਦਿਮਾਗ ਦਾ ਵਿਕਾਸ ਹੁੰਦਾ ਹੈ। ਇਸ ਕਰਕੇ ਸਰੀਰ ਨੂੰ
ਖੇਡਾਂ ਦੇ ਜ਼ਰੀਏ ਅਸੀਂ ਸੁਡੋਲ ਬਣਾ ਸਕਦੇ ਹਾਂ ਤੇ ਮਾਨਸਿਕ ਤੌਰ ਤੇ ਅਸੀਂ ਖ਼ੁਦ ਨੂੰ ਤੰਦਰੁਸਤ ਰੱਖ
ਸਕਦੇ ਹਾਂ। ਇਸ ਪ੍ਰੋਗਰਾਮ ਦੇ ਅੰਤ ਵਿਚ ਵੱਖ-ਵੱਖ ਵਿਭਾਗਾਂ ਤੋਂ ਆਏ ਡੀਨ ਸਾਹਿਬਾਨ, ਮੁਖੀ
ਸਾਹਿਬਾਨ ਅਤੇ ਅਧਿਆਪਕਾਂ ਦਾ ਆਫੀਸ਼ੇਟਿੰਗ ਡੀਨ ਡਾ. ਸੁਰਜਨ ਸਿੰਘ ਜੀ ਵੱਲੋਂ ਧੰਨਵਾਦ ਕੀਤਾ ਗਿਆ।