ਕੰਧ ਪੱਤ੍ਰਿਕਾ ਦਾ ਅਠਾਰਵਾਂ “ਅਧਿਆਪਕ ਦਿਵਸ ਵਿਸ਼ੇਸ਼ ਅੰਕ”ਰਿਲੀਜ਼
ਕੰਧ ਪੱਤ੍ਰਿਕਾ ਦਾ ਅਠਾਰਵਾਂ “ਅਧਿਆਪਕ ਦਿਵਸ ਵਿਸ਼ੇਸ਼ ਅੰਕ”ਰਿਲੀਜ਼

ਕੰਧ ਪੱਤ੍ਰਿਕਾ ਦਾ ਅਠਾਰਵਾਂ “ਅਧਿਆਪਕ ਦਿਵਸ ਵਿਸ਼ੇਸ਼ ਅੰਕ”ਰਿਲੀਜ਼
ਇਟਰਨਲਯੂਨੀਵਰਸਿਟੀ,
ਬੜੂਸਾਹਿਬ,
ਹਿਮਾਚਲਪ੍ਰਦੇਸ਼ਦੇਪੰਜਾਬੀ
ਵਿਭਾਗ ਦੇ ਭਾਈ ਵੀਰ ਸਿੰਘ ਸਾਹਿਤ ਕਲੱਬ ਵੱਲੋਂਮਿਤੀ05-9-2025
ਨੂੰ
ਕੰਧ ਪੱਤ੍ਰਿਕਾ ਦਾ “ਅਧਿਆਪਕ
ਦਿਵਸ ਵਿਸ਼ੇਸ਼ ਅੰਕ”
ਰਿਲੀਜ਼ ਕੀਤਾ ਗਿਆ। ਇਸ ਅੰਕ ਦੇ ਰਿਲੀਜ ਕਰਨ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਡੀਨ ਅਕੈਡਮਿਕ
ਅਫੇਅਰ ਡਾ. ਤਰਲੋਕ ਸਿੰਘ ਬੈਨੀਪਾਲ ਜੀ ਅਤੇ ਉਨ੍ਹਾਂ ਦੇ ਨਾਲ ਅਕਾਲ ਕਾਲਜ ਆਫ਼ ਆਰਟਸ ਐਂਡ ਸੋਸ਼ਲ
ਸਾਇੰਸਜ਼ ਦੇ ਅਡਿਸ਼ਨਲ ਡੀਨ ਡਾ. ਜਸਮੀਤ ਕੌਰ ਲਾਂਬਾ ਜੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਡਾ. ਬੈਨੀਪਾਲ ਸਾਹਿਬ ਹੋਰਾਂ ਨੇ ਕਲੱਬ ਦੇ ਸਮੂਹ ਮੈਬਰਾਂ
ਨੂੰਅੰਕ ਰਿਲੀਜ਼ ਕਰਨ ਕਰਨ ’ਤੇ ਵਧਾਈਆਂ ਦਿੱਤੀਆਂ।ਇਸ ਤੋਂ ਬਾਅਦ ਉਨ੍ਹਾਂ
ਨੇ ਵਿਦਿਆਰਥੀਆਂ ਨੂੰ ਸਾਹਿਤਕ ਰਚਨਾਵਾਂ ਪੜ੍ਹਣ ਅਤੇ ਲਿਖਣ ਲਈ ਪ੍ਰੇਰਿਆ। ਉਨ੍ਹਾਂ ਨੇ
ਵਿਦਿਆਰਥੀਆਂ ਦੀਆਂ ਕਲਾਵਾਂ ਨੂੰ ਸਾਹਿਤ ਦੇ ਖੇਤਰ ਵਿਚ ਨਿਖਾਰਨ ਲਈ ਅਧਿਆਪਕਾਂ ਨੂੰ ਵੀ ਹੱਲਾਸ਼ੇਰੀ
ਦਿੱਤੀ। ਇਸ ਸਮੇਂ ਵਿਭਾਗ ਦੇ ਮੁਖੀ ਸ੍ਰ. ਗੁਰਤੇਜ ਸਿੰਘ ਨੇ ਮੁੱਖ ਮਹਿਮਾਨਾਂ ਅਤੇ ਪਹੁੰਚੇ ਹੋਏ
ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕੰਧ ਪੱਤ੍ਰਿਕਾ ਦੇ ਇਸ ਅੰਕ ਨੰ ਨੂੰ ਸੁਚਾਰੂ
ਢੰਗ ਨਾਲ ਵਿਉਂਤਣ ਅਤੇ ਪ੍ਰਕਾਸ਼ਿਤ ਕਰਨ ਲਈ ਵਿਭਾਗ ਦੀ ਅਸਿਸਟੈਂਟ ਪ੍ਰੋ. ਡਾ. ਮਨਪ੍ਰੀਤ ਬਾਵਾ ਦਾ
ਵਿਸ਼ੇਸ਼ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਇਸ ਅੰਕ ਨੂੰ ਪ੍ਰਕਾਸ਼ਿਤ ਕਰਨ
ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਵਿਭਾਗ ਨਾਲ ਨਵੇਂ ਜੁੜੇ ਅਸਿਸਟੈਂਟ. ਪ੍ਰੋ. ਮੈਡਮ
ਮਨਦੀਪ ਕੌਰ ਵੀ ਮੌਜ਼ੂਦ ਰਹੇ।