ਪੰਜਾਬੀ ਵਿਭਾਗ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 5 ਸਤੰਬਰ 2025 ਨੂੰ “ਅਧਿਆਪਕ ਦਿਵਸ” ਮਨਾਇਆ ਗਿਆ
ਪੰਜਾਬੀ ਵਿਭਾਗ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 5 ਸਤੰਬਰ 2025 ਨੂੰ “ਅਧਿਆਪਕ ਦਿਵਸ” ਮਨਾਇਆ ਗਿਆ

ਪੰਜਾਬੀ ਵਿਭਾਗ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵੱਲੋਂ 5 ਸਤੰਬਰ 2025 ਨੂੰ “ਅਧਿਆਪਕ ਦਿਵਸ” ਮਨਾਇਆ ਗਿਆ
ਇਟਰਨਲਯੂਨੀਵਰਸਿਟੀ,
ਬੜੂਸਾਹਿਬ,
(ਹਿਮਾਚਲਪ੍ਰਦੇਸ਼)ਦੇ ਪੰਜਾਬੀ ਵਿਭਾਗ ਵੱਲੋਂ ਅਧਿਆਪਕ ਦਿਵਸ ਨੂੰ ਮੁੱਖ ਰੱਖਦਿਆਂ ਮਿਤੀ05-9-2025
ਨੂੰ
ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਡੀਨ ਅਕੈਡਮਿਕ ਅਫੇਅਰ ਡਾ. ਤਰਲੋਕ ਸਿੰਘ ਬੈਨੀਪਾਲ ਅਤੇ ਉਨ੍ਹਾਂ ਦੇ ਨਾਲ ਅਕਾਲ ਕਾਲਜ
ਆਫ਼ ਆਰਟਸ ਐਂਡ ਸੋਸ਼ਲ ਸਾਇੰਸਜ਼ ਦੇ ਅਡਿਸ਼ਨਲ ਡੀਨ ਡਾ. ਜਸਮੀਤ ਕੌਰ ਲਾਂਬਾ ਜੀ ਉਚੇਚੇ ਤੌਰ ’ਤੇ ਪਹੁੰਚੇ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਸਾਹਿਬਾਨ ਅਤੇ ਹੋਰ ਅਧਿਆਪਕ ਸਾਹਿਬਾਨਾਂ ਨੇ
ਵੀ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਇਕ ਧਾਰਮਿਕ ਗੀਤ ਨਾਲ ਹੋਈ। ਇਸ ਤੋਂ ਬਾਅਦ
ਡਾ. ਬੈਨੀਪਾਲ ਨੇ ਬੱਚਿਆਂ ਨੂੰ ਅਧਿਆਪਕ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਹਮੇਸ਼ਾਂ ਸਿੱਖਦੇ ਰਹਿਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਤੋਂ ਬਾਅਦ ਕਾਲਜ ਦੇ ਅਡਿਸ਼ਨਲ ਡੀਨ ਡਾ. ਜਸਮੀਤ ਕੌਰ ਲਾਂਬਾ ਜੀ ਨੇ ਵਿਦਿਆਰਥੀਆਂ ਨੂੰ
ਅਧਿਆਪਕਾਂ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਬਾਅਦ ਬੱਚਿਆਂ ਵੱਲੋਂ
ਕਵਿਤਾਵਾਂ, ਭਾਸ਼ਣ, ਕੋਰਿਓਗ੍ਰਾਫੀ, ਧਾਰਮਿਕ ਅਤੇ ਸਭਿਆਚਾਰਕ ਗੀਤਾਂ ਦੀ ਪੇਸ਼ਕਾਰੀ ਬਹੁਤ ਹੀ
ਸੁਚੱਜੇ ਢੰਗ ਨਾਲ ਕੀਤੀ ਗਈ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਅਧਿਆਪਕ ਦਿਵਸ ਦੇ ਮੌਕੇ ਜਿੰਨਾਂ
ਬੱਚਿਆਂ ਨੇ ਭਾਗ ਲਿਆ ਉਹਨਾਂ ਬੱਚਿਆਂ ਨੂੰ ਮੁੱਖ ਮਹਿਮਾਨਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ
ਗਿਆ ਤਾਂ ਜੋ ਬੱਚੇ ਅੱਗੇ ਤੋਂ ਹੋਰ ਉਤਸ਼ਾਹਿਤ ਹੋ ਕੇ ਇਹੋ-ਜਿਹੇ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਣ।
ਪ੍ਰੋਗਰਾਮ
ਦੇ ਅੰਤ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅਸਿਸਟੈਂਟ ਪ੍ਰੋ. ਸ੍ਰ. ਗੁਰਤੇਜ ਸਿੰਘ ਵੱਲੋਂ ਪਹੁੰਚੇ
ਹੋਏ ਮੁੱਖ ਮਹਿਮਾਨਾਂ ਡੀਨ ਅਕੈਡਮਿਕ ਅਫੇਅਰ, ਅਡਿਸ਼ਨਲ ਡੀਨ ਮੈਡਮ, ਵੱਖ-ਵੱਖ ਵਿਭਾਗਾਂ ਦੇ ਮੁਖੀ
ਸਾਹਿਬਾਨ ਅਤੇ ਅਧਿਆਪਕਾਂ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ ਗਿਆ। ਇਸ
ਪ੍ਰੋਗਰਾਮ ਦੀ ਰੂਪਰੇਖਾ ਡਾ.ਮਨਪ੍ਰੀਤ ਬਾਵਾ ਨੇ ਤਿਆਰ ਕੀਤੀ ਅਤੇ ਸਟੇਜ ਮੈਨੇਜ਼ਮੈਂਟ ਦੀ
ਜ਼ਿੰਮੇਵਾਰੀ ਮੈਡਮ ਮਨਦੀਪ ਕੌਰ ਵੱਲੋਂ ਨਿਭਾਈ ਗਈ ।