Career Advancment
Career Advancment
ਮਿਤੀ 23-4-2022 ਨੂੰ ਅਕਾਲ ਕਾਲਜ਼ ਆਫ ਆਰਟਸ ਐਂਡ ਸੋਸ਼ਲ ਵਿਭਾਗ ਦੇ ਡੀਨ ਡਾ. ਪੂਰਵੀ ਲੂਨਿਆਲ ਜੀ ਨੇ ਮਿਊਜਿਕ ਵਿਭਾਗ ਵਿਚ ਬੱਚਿਆਂ ਅਤੇ ਅਧਿਆਪਕਾਂ ਦੀ ਮਿਲਣੀ ਬਾਬਤ ਇਕ ਪ੍ਰੋਗਰਾਮ ਰੱਖਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੀ ਤਰਫੋਂ ਡਾ. ਸਿਮਰਨਜੀਤ ਸਿੰਘ ਹੋਰਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿਚ ਚਲ ਰਹੇ ਪੰਜਾਬੀ ਵਿਭਾਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਸਾਲ 2016 ਵਿਚ ਪੰਜਾਬੀ ਵਿਭਾਗ ਦੀ ਸਥਾਪਨਾ ਤੋਂ ਬਾਅਦ ਵਿਭਾਗ ਨੇ ਲਗਾਤਾਰ ਸਿਰਤੋੜ ਯਤਨਾਂ ਸਦਕਾ ਇਸ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦਾ ਪਹਿਲਾ ਪੰਜਾਬੀ ਦਾ ਪੋਸਟ-ਗ੍ਰੇਜੂਏਟ ਵਿਭਾਗ ਬਨਾਇਆ ਗਿਆ। ਉਨ੍ਹਾਂ ਆਖਿਆ ਕਿ ਹੁਣ ਇਸ ਵਿਭਾਗ ਵਿਚ ਬੈਚੂਲਰ ਡਿੱਗਰੀ ਤੋਂ ਲੈ ਕੇ ਪੀ.ਐਚਡੀ. ਤੱਕ ਦੇ ਵੱਖ-ਵੱਖ ਪ੍ਰੋਗਰਾਮ ਚਲ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਮ.ਏ. ਪੰਜਾਬੀ ਅਤੇ ਪੀ.ਐਚਡੀ. ਤੋਂ ਬਾਅਦ ਵੱਖ-ਵੱਖ ਖੇਤਰਾਂ ਵਿਚ ਮਿਲਣ ਵਾਲੀਆਂ ਨੌਕਰੀਆਂ/ਮੌਕੇ ਬਾਰੇ ਵੀ ਚਨਣਾ ਪਾਇਆ। ਇਸ ਸਮੇਂ ਉਨ੍ਹਾਂ ਦੇ ਨਾਲ ਵਿਭਾਗ ਦੇ ਦੁਸਰੇ ਅਧਿਆਪਕ ਸਾਹਿਬਾਨ ਡਾ. ਰਾਜਵਿੰਦਰ ਕੌਰ ਅਤੇ ਸ੍ਰ. ਗੁਰਤੇਜ ਸਿੰਘ ਵੀ ਹਾਜ਼ਰ ਰਹੇ।