ਧਰਤੀ ਦਿਵਸ
ਧਰਤੀ ਦਿਵਸ
ਮਿਤੀ 23-4-2022 ਨੂੰ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਖੇ ‘ਧਰਤੀ ਦਿਵਸ’ ਦਿਨ ਮਨਾਇਆ ਗਿਆ। ਇਸ ਦਿਨ ਸਵੇਰੇ 9.30 ਵਜੇ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਵਿਖੇ ਵਾਈਸ ਚਾਂਸਲਰ ਅਤੇ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰੋ. ਵਾਈਸ ਚਾਂਸਲਰ ਡਾ. ਅਮਰੀਕ ਸਿੰਘ ਆਹਲੂਵਾਲੀਆ, ਕੰਟਰੋਲਰ ਪ੍ਰੀਖਿਆਵਾਂ ਡਾ. ਬਲਦੇਵ ਸਿੰਘ ਸੋਹਲ, ਡਾ. ਨੀਲਮ ਕੌਰ ਡੀਨ ਅਕਾਲ ਕਾਲਜ਼ ਆਫ ਹੈਲਥ ਐਂਡ ਅਲਾਇਡ ਸਾਇੰਸਜ਼, ਅਤੇ ਡੀਨ ਡਾ. ਪੂਰਵੀ ਲੂਨਿਆਲ ਅਕਾਲ ਕਾਲਜ਼ ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਵੀ ਮੌਜੂਦ ਰਹੇ।
ਇਸ ਸਮੇਂ ਵਾਈਸ ਚਾਂਸਲਰ ਡਾ. ਦਵਿੰਦਰ ਸਿੰਘ ਨੇ ਇਕ ਪੌਦਾ ਲਗਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਧਰਤੀ ਉੱਤੇ ਵਧ ਰਹੇ ਪ੍ਰਦੁਸ਼ਣ ਨੂੰ ਲਗਾਮ ਲਗਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਪ੍ਰੋ. ਵਾਈਸ ਚਾਂਸਲਰ ਡਾ. ਅਮਰੀਕ ਸਿੰਘ ਆਹਲੂਵਾਲੀਆ ਨੇ ਧਰਤੀ ਦੇ ਬਦਲ ਰਹੇ ਵਾਤਾਵਰਣ ਸਬੰਧੀ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਅਸੀਂ ਧਰਤੀ ਉਪਰ ਲੋੜ ਤੋਂ ਵਧੇਰੇ ਦਬਾਅ ਪਾ ਰਹੇ ਹਾਂ ਜਿਸ ਕਾਰਨ ਧਰਤੀ ਸਾਡੀਆਂ ਜ਼ਰੂਰਤਾਂ ਜੋ ਉਹ ਪੂਰਾ ਕਰ ਰਹੀ ਸੀ। ਮਨੁੱਖ ਦੀਆਂ ਲਾਲਸਾਵਾਂ ਕਾਰਨ ਹੁਣ ਉਹ ਇਸ ਪੱਖੋਂ ਅਸਮਰਥ ਹੁੰਦੀ ਜਾ ਰਹੀ ਹੈ। ਜਿਸਦਾ ਇਕ ਉਦਾਹਰਣ ਦਿੰਦਿਆ ਉਨ੍ਹਾਂ ਆਖਿਆ ਕਿ ਹਿਮਾਚਲ ਵਰਗੇ ਸੂਬੇ ਵਿਚ ਵੀ ਸਾਨੂੰ ਬੋਤਲ ਵਾਲਾ ਪਾਣੀ ਪੀਣ ਦੀ ਜ਼ਰੂਰਤ ਪੈ ਰਹੀ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ।
ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਦੀ ਅਗਵਾਈ ਵਿਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਪੌਦੇ ਲਗਾ ਕੇ ਭਾਗ ਲਿਆ।