ਕੰਧ ਪਤ੍ਰਿਕਾ ਦਾ ਵਿਸਾਖੀ ਵਿਸ਼ੇਸ਼ ਅੰਕ (8)
ਕੰਧ ਪਤ੍ਰਿਕਾ ਦਾ ਵਿਸਾਖੀ ਵਿਸ਼ੇਸ਼ ਅੰਕ (8)
ਭਾਈ ਵੀਰ ਸਿੰਘ ਸਾਹਿਤ ਸਦਨ ਕਲੱਬ, ਪੰਜਾਬੀ ਵਿਭਾਗ, ਇਟਰਨਲ ਯੂਨੀਵਰਸਿਟੀ,, ਬੜੂ ਸਾਹਿਬ, ਵੱਲੋਂ ਮਿਤੀ 16-4-2022 ਨੂੰ ਕੰਧ ਪੱਤ੍ਰਿਕਾ ਦਾ ‘ ਵਿਸਾਖੀ ਵਿਸ਼ੇਸ਼ ਅੰਕ ਲਗਾਇਆ ਗਿਆ। ਇਸ ਸਮੇਂ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਡੀਨ ਭਾਸ਼ਾਵਾਂ ਅਤੇ ਪ੍ਰੋਫੈਸਰ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਉਚੇਚੇ ਤੌਰ ਤੇ ਹਾਜਰ ਰਹੇ। ਇਸ ਸਮੇਂ ਅਕਾਲ ਕਾਲਜ ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਦੇ ਡੀਨ ਡਾ. ਪੂਰਵੀ ਲੂਨਿਆਲ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ, ਡਾ. ਰਾਜਵਿੰਦਰ ਕੌਰ ਅਤੇ ਸ੍ਰ. ਗੁਰਤੇਜ ਸਿੰਘ ਵੀ ਹਾਜਰ ਰਹੇ। ਇਸ ਸਮੇਂ ਡਾ. ਸਾਹਿਬ ਨੇ ਜਿੱਥੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਚਨਾਤਮਕ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੀ ਨਿੱਜੀ ਜਿੰਦਗੀ ਦੇ ਅਨੁਭਵ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਵਧਣ ਅਤੇ ਸਮੱਸਿਆਵਾਂ ਨੂੰ ਨਜਿੱਠਣ ਲਈ ਖ਼ੁਦ ਨੂੰ ਮਜ਼ਬੂਤ ਬਨਣ ਲਈ ਕਿਹਾ। ਡਾ. ਪੂਰਵੀ ਲੂਨਿਆਲ ਜੀ ਨੇ ਵੀ ਵਿਦਿਆਰਥੀਆਂ ਨੂੰ ਹੋਰ ਸਾਹਿਤਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਨੇ ਕਾਲਜ ਦੇ ਡੀਨ ਹੋਣ ਦੇ ਨਾਤੇ ਹਰ ਤਰ੍ਹਾਂ ਦੀ ਸਮਸਿਆ ਨੂੰ ਸੁਲਝਾਉਣ ਦਾ ਵਚਨ ਵੀ ਦਿੱਤਾ।
Gallery