ਮਹੀਨਾਵਾਰ ਕੰਧ ਪਤ੍ਰਿਕਾ ਅੰਕ (9)
ਮਹੀਨਾਵਾਰ ਕੰਧ ਪਤ੍ਰਿਕਾ ਅੰਕ (9)
ਭਾਈ ਵੀਰ ਸਿੰਘ ਸਾਹਿਤ ਸਦਨ ਕਲੱਬ, ਪੰਜਾਬੀ ਵਿਭਾਗ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ, ਵੱਲੋਂ ਮਿਤੀ 24-6-2022 ਨੂੰ ਕੰਧ ਪੱਤ੍ਰਿਕਾ ਦਾ ‘ਕਿਰਤ’ ਵਿਸ਼ੇਸ਼ ਅੰਕ ਲਗਾਇਆ ਗਿਆ। ਇਸ ਸਮੇਂ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ, ਡਾ. ਰਾਜਵਿੰਦਰ ਕੌਰ, ਸ੍ਰ. ਗੁਰਤੇਜ ਸਿੰਘ ਹਾਜਰ ਰਹੇ। ਡਾ. ਸਿਮਰਨਜੀਤ ਸਿੰਘ ਨੇ ਮਜ਼ਦੂਰ ਦਿਵਸ ਦੇ ਮਨਾਏ ਜਾਣ ਦੇ ਕਾਰਨਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਮਜ਼ਦੂਰਾਂ ਦੀ ਹੁੰਦੀ ਲੁੱਟ ਨੂੰ ਰੋਕਣ ਲਈ ਸਾਹਿਤ ਦੇ ਹਵਾਲੇ ਨਾਲ ਰਚਨਾਵਾਂ ਰਚਣ ਲਈ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ। ਉਨ੍ਹਾਂ ਦੇ ਸਾਥੀ ਅਧਿਆਪਕ ਡਾ. ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਵੱਲੋਂ ਕਰਵਾਏ ਜਾਂਦੇ ਸਾਹਿਤਿਕ ਸਮਾਗਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਸਮਾਜ ਵਿਚਲੇ ਸਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਸਮਾਜ ਨੂੰ ਅਸੀਂ ਤੋੜ ਕੇ ਨਹੀਂ ਵੇਖ ਸਕਦੇ। ਸਾਹਿਤ ਸਮਾਜ ਵਿਚ ਪ੍ਰਚਲਿਤ ਹਰ ਮਸਲੇ ਨੂੰ ਪੇਸ਼ ਕਰਨ ਦੇ ਸਮਰਥ ਹੈ। ਸਾਹਿਤ ਦੇ ਰੂਪ ਕਵਿਤਾ ਜਿਸ ਵਿਚ ਘੱਟ ਬੋਲ/ਲਿਖ ਕੇ ਜਿਆਦਾ ਵੱਡੇ ਮਸਲਿਆਂ ਨੂੰ ਲੋਕਾਂ ਤੱਕ ਘੱਟ ਸਮੇਂ ਵਿਚ ਪਹੁੰਚਾਇਆ ਜਾ ਸਕਦਾ ਹੈ। ਇਸ ਸਮੇਂ ਮੌਜੂਦ ਵਿਦਿਆਰਥੀਆਂ ਦਾ ਰਸਮੀਂ ਤੌਰ ਉੱਤੇ ਧੰਨਵਾਦ ਵਿਭਾਗ ਅਸਿਸਟੈਂਟ ਪ੍ਰੋਫੈਸਰ ਸ੍ਰ. ਗੁਰਤੇਜ ਸਿੰਘ ਨੇ ਕੀਤਾ।