‘Volleyball Inter College Tournament’
.
University Volleyball Ground
ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਸਪੋਰਟਸ ਕਲੱਬ ਵੱਲੋਂ ਮਿਤੀ 10-09-2022 ਨੂੰ ਵਾਲੀਬਾਲ ਇੰਟਰ ਕਾਲਜ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ
ਈਵੈਂਟ ਵਿਚ ਅਕਾਲ ਕਲਾਜ ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਦੇ
ਵਿਦਿਆਰਥੀਆਂ ਨੇ ਸ੍ਰ. ਗੁਰਤੇਜ ਸਿੰਘ (ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ) ਦੀ
ਅਗੁਵਾਈ ਹੇਠ ਭਾਗ ਲਿਆ। ਇਸ ਵਾਲੀਬਾਲ ਟੀਮ ਵਿਚ ਕਾਲਜ ਦੇ ਵੱਖੋ-ਵੱਖਰੇ
ਵਿਭਾਗਾਂ ਦੇ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਿਨ ਅਕਾਲ ਕਾਲਜ
ਆਫ ਆਰਟਸ ਐਂਡ ਸੋਸ਼ਲ ਸਾਇੰਸਜ਼ ਦੀ ਟੀਮ ਨੇ ਕੁੱਲ ਦੋ ਮੁਕਾਬਲੇ ਖੇਡੇ ਜਿਨ੍ਹਾਂ ਵਿਚੋਂ
ਇਕ ਵਿਚ ਉਹ ਜੇਤੂ ਰਹੇ ਅਤੇ ਦੂਸਰੇ ਮੁਕਾਬਲੇ ਵਿਚ ਹਾਰ ਗਏ। ਇਸ ਲੀਗ ਦੇ
ਬਾਕੀ ਮੁਕਾਬਲੇ ਹੋਣੇ ਹਾਲੇ ਬਾਕੀ ਹਨ।
ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਡਾ. ਯੋਗਿਤਾ ਠਾਕੁਰ ਰਹੇ, ਉਨ੍ਹਾਂ ਨੇ
ਵਿਦਿਆਰਥੀਆਂ ਨੂੰ ਜੀਵਨ ਵਿਚ ਖੇਡਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਖੇਡਾਂ
ਵਿਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ।