‘ਕੰਧ ਪੱਤ੍ਰਿਕਾ ਦਾ ਡਾ. ਸੁਰਜੀਤ ਪਾਤਰ ਵਿਸ਼ੇਸ਼ ਅੰਕ, ਅੰਕ ਨੰ. 15’

Nill

‘ਕੰਧ ਪੱਤ੍ਰਿਕਾ ਦਾ ਡਾ. ਸੁਰਜੀਤ ਪਾਤਰ ਵਿਸ਼ੇਸ਼ ਅੰਕ, ਅੰਕ ਨੰ. 15’

ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ, ਹਿਮਾਚਲ ਪ੍ਰਦੇਸ਼ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਮਹੀਨਾਵਾਰ ਕੰਧ ਪੱਤ੍ਰਿਕਾ ਦਾ ਪੰਦਰਵਾਂ ਅੰਕ ਡਾ. ਸੁਰਜੀਤ ਪਾਤਰ ਵਿਸ਼ੇਸ਼ ਅੰਕਮਿਤੀ 29 ਜੂਨ 2024 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਸ ਅੰਕ ਨੂੰ ਪ੍ਰਕਾਸ਼ਿਤ ਕਰਨ ਸਮੇਂ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਰਚਨਾਵਾਂ ਨੂੰ ਪੜ੍ਹਦਿਆਂ ਹੋਇਆਂ ਵਿਦਿਆਰਥੀਆਂ ਨਾਲ ਸਾਹਿਤ ਦੇ ਸਬੰਧ ਵਿੱਚ ਸੰਖੇਪ ਵਿਚਾਰ-ਚਰਚਾ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਾ. ਸੁਰਜੀਤ ਪਾਤਰ ਦੀਆਂ ਰਚਨਾਵਾਂ, ਉਨ੍ਹਾਂ ਦੁਆਰਾ ਹਾਸਿਲ ਕੀਤੀਆਂ ਉਪਾਧੀਆਂ ਅਤੇ ਪੰਜਾਬੀ ਸਾਹਿਤ ਜਗਤ ਵਿਚ ਪਾਏ ਪੂਰਨਿਆਂ ਤੇ ਚਾਨਣਾ ਪਾਇਆ। ਇਸ ਅੰਕ ਦੀ ਰੂਪਰੇਖਾ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਨਜੀਤ ਸਿੰਘ ਜੀ ਦੀ ਅਗਵਾਈ ਹੇਠ ਡਾ. ਮਨਪ੍ਰੀਤ ਬਾਵਾ ਨੇ ਤਿਆਰ ਕੀਤੀ ਇਸ ਅੰਕ ਨੂੰ ਪ੍ਰਕਾਸ਼ਿਤ ਕਰਨ ਲਈ ਬੀ.ਏ. ਆਨਰਜ਼ ਮਿਊਜ਼ਿਕ ਅਤੇ ਐਮ. ਏ. ਆਨਰਜ਼ ਪੰਜਾਬੀ ਭਾਗ-ਦੂਜਾ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਅੰਕ ਦੀ ਪ੍ਰਕਾਸ਼ਨਾ  ਸਮੇਂ ਵਿਭਾਗ ਦੇ ਅਸਿਸਟੈਂਟ ਪ੍ਰੋ. ਸਰਦਾਰ ਗੁਰਤੇਜ ਸਿੰਘ ਵੀ ਜ਼ਰ ਰਹੇ।