M.A. (Hons.) Punjabi

Course Overview

ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦਾ ਪੰਜਾਬੀ ਵਿਭਾਗ ਪਿਛਲੇ ਲੰਮੇ ਸਮੇ ਤੋਂ ਬੀ.ਏ. ਹਿਊਮੈਨਟੀਜ਼, ਸੰਗੀਤ ਅਤੇ ਸਾਈਕਾਲੋਜੀ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਸਾਇੰਸ ਵਿਭਾਗਾਂ ਦੇ ਵੱਖ-ਵੱਖ ਕੋਰਸਾਂ (ਬੀ.ਐਸ.ਸੀ ਮੈਡੀਕਲ, ਨਾਨ-ਮੈਡੀਕਲ, ਬੀ.ਐਸ.ਸੀ ਆਨਰਜ਼ ਇਨ ਫਜ਼ਿਕਸ, ਕੈਮਿਸਟਰੀ, ਮੈਥ ਅਤੇ ਮਾਈਕਰੋਬਾਈਲੋਜੀ) ਨੂੰ ਪੰਜਾਬੀ ਲਾਜ਼ਮੀ ਵਿਸ਼ਾ ਪੜ੍ਹਾਉਂਦਾ ਆ ਰਿਹਾ ਹੈ। ਸੰਨ 2019 ਨੂੰ ਪਹਿਲੀ ਵਾਰ ਵਿਭਾਗ ਨੂੰ ਪੋਸਟ-ਗ੍ਰੈਜੂਏਟ ਵਿਭਾਗ ਬਨਣ ਦਾ ਸੁਨਿਹਰੀ ਮੌਕਾ ਮਿਲਿਆ ਜਿਸਦੇ ਤਹਿਤ ਰੈਗੂਲੇਟਰੀ ਕਮਿਸ਼ਨ ਨੇ ਵਿਭਾਗ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਇਸਨੂੰ ਐਮ.ਏ.(ਆਨਰਜ਼) ਪੰਜਾਬੀ ਦੇ ਕੋਰਸ ਤਹਿਤ 10 ਸੀਟਾਂ ਨਾਲ ਨਿਵਾਜਿਆ। ਸਾਡੀ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਐਮ.ਏ. ਪੰਜਾਬੀ ਦੇ ਕੋਰਸ ਦੀ ਖਾਸ ਮਹੱਤਤਾ ਇਹ ਹੈ ਕਿ ਇਹ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਵਿੱਚ ਦੋ ਸਾਲਾ ਆਨਰਜ਼ ਡਿਗਰੀ ਕੋਰਸ ਹੈ ਜਿਸਦੇ ਚਾਰ ਸਮੈਸਟਰ ਹਨ। ਇਹਨਾਂ ਵੱਖ-ਵੱਖ ਸਮੈਸਟਰਾਂ ਦੇ ਤਹਿਤ ਵਿਦਿਆਰਥੀਆਂ ਅੰਦਰ ਪੰਜਾਬੀ ਸਾਹਿਤ, ਚਿੰਤਨ, ਭਾਸ਼ਾ ਅਤੇ ਸਭਿਆਚਾਰ ਦੇ ਨਾਲ-ਨਾਲ ਗੁਰਮਤਿ ਦਰਸ਼ਨ ਸਬੰਧੀ ਸਮਝ-ਸੂਝ ਪੈਦਾ ਕਰਨੀ ਇਸ ਕੋਰਸ ਦਾ ਮੁੱਢਲਾ ਉਦੇਸ਼ ਹੈ।

ਵਾਹਿਗੁਰੂ ਦੀ ਅਪਾਰ ਬਖਸ਼ਿਸ਼, ਸੰਤ ਬਾਬਾ ਇਕਬਾਲ ਸਿੰਘ ਜੀ ਦੇ ਆਸ਼ੀਰਵਾਦ, ਵਾਈਸ ਚਾਂਸਲਰ ਡਾ. ਹਰਚਰਨ ਸਿੰਘ ਧਾਲੀਵਾਲ ਜੀ ਦੀ ਰਹਿਨੁਮਾਈ ਅਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਮੁੱਚੇ ਸਹਿਯੋਗ ਸਦਕਾ ਸਾਨੂੰ ਇਹ ਦੱਸਦਿਆਂ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦਾ ਪੰਜਾਬੀ ਵਿਭਾਗ ਹਿਮਾਚਲ ਪ੍ਰਦੇਸ਼ ਦਾ ਅਜਿਹਾ ਪਹਿਲਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਹੈ ਜਿੱਥੇ ਐਮ.ਏ. ਪੰਜਾਬੀ ਦਾ ਕੋਰਸ ਬੜੀ ਸਫ਼ਲਤਾ ਨਾਲ ਚੱਲ ਰਿਹਾ ਹੈ। ਘੱਟ ਫੀਸ ਅਤੇ ਗੁਣਾਤਮਿਕ ਮਹੱਤਤਾ ਦੇ ਨਾਲ-ਨਾਲ ਇੱਥੋਂ ਦਾ ਧਾਰਮਿਕ ਵਾਤਾਵਰਨ ਦੁਨਿਆਵੀ ਅਤੇ ਆਤਮਿਕ ਵਿੱਦਿਆ ਦੇ ਸੁਮੇਲ ਸਦਕਾ, ਬੱਚੀਆਂ ਦੇ ਸੁਨਿਹਰੇ ਭਵਿੱਖ ਲਈ ਮੁੱਢੋਂ ਹੀ ਵਚਨਬੱਧ ਹੈ। ਸਾਡੇ ਵਿਭਾਗ ਦੇ ਐਮ.ਏ. ਕੋਰਸ ਦਾ ਸਿਲੇਬਸ ਪੰਜਾਬ ਅਤੇ ਪੰਜਾਬ ਤੋਂ ਬਾਹਰ ਬਾਕੀ ਯੂਨੀਵਰਸਿਟੀਆਂ ਨਾਲੋਂ ਇਸ ਕਰਕੇ ਵੀ ਵੱਖਰਾ ਹੈ ਕਿ ਇੱਥੇ ਐਮ.ਏ. ਦੀ ਹਰ ਛਿਮਾਹੀ ਵਿਚ ਗੁਰਮਤਿ ਕਾਵਿ ਦਾ ਇਕ ਪਰਚਾ ਲਾਜ਼ਮੀ ਪੜ੍ਹਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਮੱਧਕਾਲੀ ਸਾਹਿਤ ਨੂੰ ਆਧੁਨਿਕ ਸਾਹਿਤ ਦੀ ਤੁਲਨਾ ਵਿਚ ਪਿੱਛੇ ਪਾ ਦਿੱਤਾ ਗਿਆ ਸੀ ਜਿਸ ਸਦਕਾ ਮੱਧਕਾਲੀ ਸਾਹਿਤ ਵਿਚ ਵਿਦਿਆਰਥੀਆਂ ਦੀ ਰੁਚੀ ਲੱਗਭਗ ਘੱਟ ਹੋ ਗਈ ਸੀ। ਜਿਸਦੇ ਸਿੱਟੇ ਵਜੋਂ ਕਾਲਜਾਂ ਅਤੇ ਯੂਨੀਵਰਸਟੀਆਂ ਵਿਚ ਲੰਮੇ ਸਮੇਂ ਤੋਂ ਮੱਧਕਾਲੀ ਸਾਹਿਤ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀਆਂ ਪੋਸਟਾਂ ਲੱਗਭਗ ਖਾਲੀ ਪਈਆਂ ਹਨ। ਸੋ ਸਾਡਾ ਮਕਸਦ ਕਲਗੀਧਰ ਟਰੱਸਟ ਵੱਲੋਂ ਪੰਜਾਬੀ ਭਾਸ਼ਾ ਅਤੇ ਗੁਰਮਤਿ ਦੇ ਪ੍ਰਚਾਰ/ਪ੍ਰਸਾਰ ਹਿੱਤ ਉਲੀਕੇ ਗਏ ਅਜੰਡੇ ਨੂੰ ਅਗਾਂਹ ਤੋਰਦਿਆਂ ਜਿੱਥੇ ਗੁਰਮਤਿ ਅਤੇ ਪੰਜਾਬੀ ਭਾਸ਼ਾ ਵਿਚ ਉੱਚ ਵਿੱਦਿਆ ਦੇਣਾ ਹੈ ਉਥੇ ਨਾਲ ਹੀ ਭਵਿੱਖ ਵਿਚ ਇਹਨਾਂ ਬੱਚੀਆਂ ਨੂੰ ਸੰਸਥਾਂ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਦੇ ਤਹਿਤ ਰੁਜ਼ਗਾਰ ਦੇ ਕਈ ਸੁਨਿਹਰੇ ਮੌਕੇ ਪ੍ਰਦਾਨ ਕਰਨਾ ਵੀ ਹੈ।

Name

M.A. (Hons.) Punjabi

Duration

2 Years

Seat

10

Eligibility

B.A./B.Sc. with Punjabi as one of the compulsory subject in all the three years with 50% marks.

Have any Query